Mobile Banner

ਸਾਡੇ ਬਾਰੇ

ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਜੀ ਮਹਾਰਾਜ

ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਤਪਾ ਮੋਹਾਲੀ ਵਾਲੇ ਮਹਾਨ ਗੁਰਸਮਰਥ ਮਹਾਪੁਰਖ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਗੁਰਮਤਿ, ਸਿਮਰਨ ਅਤੇ ਸੇਵਾ ਦੇ ਅਲੌਕਿਕ ਰਾਹ ਤੇ ਸਮਰਪਿਤ ਕੀਤੀ। ਬਾਬਾ ਜੀ ਦਾ ਜੀਵਨ ਚਰਿਤਰ ਨਿਮਰਤਾ, ਤਿਆਗ ਅਤੇ ਅਟੱਲ ਭਗਤੀ ਦਾ ਪ੍ਰਤੀਕ ਰਿਹਾ ਹੈ। ਗੁਰਮਤਿ ਦੇ ਸਿਧਾਂਤਾਂ ਨੂੰ ਜੀਵਨ ਵਿੱਚ ਅਮਲ ਕਰਦੇ ਹੋਏ, ਬਾਬਾ ਜੀ ਨੇ ਅਨੇਕਾਂ ਸਿੱਖ ਸੰਗਤਾਂ ਨੂੰ ਨਾਮ–ਸਿਮਰਨ ਅਤੇ ਸੱਚਿਆਰੀ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ।

ਸੰਤ ਬਾਬਾ ਰਣਜੀਤ ਸਿੰਘ ਜੀ ਮੋਹਾਲੀ ਵਾਲੇ

ਸੰਤ ਬਾਬਾ ਨਰੈਣ ਸਿੰਘ ਜੀ ਦੀਆਂ ਪੰਜ ਸਪੁੱਤਰੀਆਂ ਸਨ। ਪਰੰਤੂ ਬਾਬਾ ਜੀ ਨੇ ਬਾਬਾ ਰਣਜੀਤ ਸਿੰਘ ਜੀ ਨੂੰ ਓਹਨਾਂ ਦੇ ਵਡੇ ਭਰਾ ਭਾਈ ਹਰਭਜਨ ਸਿੰਘ ਜੀ ਤੋਂ ਗੋਦ ਲਿਆ ਸੀ। ਪਰੰਤੂ ਬਾਬਾ ਨਰੈਣ ਸਿੰਘ ਜੀ ਮੋਨੀ ਜੀ ਨੇ ਬਾਬਾ ਰਣਜੀਤ ਸਿੰਘ ਜੀ ਵਿੱਚ ਸੰਗਤਾਂ ਦੀ ਸੇਵਾ ਛੋਟੇ ਹੁੰਦਿਆਂ ਤੋਂ ਹੀ ਕੁੱਟ ਕੁੱਟ ਕੇ ਭਰੀ। ਸੰਤ ਬਾਬਾ ਨਰੈਣ ਸਿੰਘ ਜੀ ਦੀਆਂ ਕਸੋਟੀਆ ਮੁਸ਼ਕਿਲ ਤੇ ਬਾਬਾ ਰਣਜੀਤ ਸਿੰਘ ਜੀ ਖਰੇ ਉਤਰੇ ਅਤੇ ਬਾਬਾ ਨਰੈਣ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੁੰਦਿਆ ਪੰਜ ਸਪੁੱਤਰੀਆਂ ਸਮੁੱਚੀਆਂ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਆਪਣਾ ਉਤਰਾ ਅਧਿਕਾਰੀ ਥਾਪਿਆ ਅਤੇ ਮਹਾਂਪੁਰਖਾਂ ਦੇ ਜਿੰਨੇ ਵੀ ਗੁਰੂ ਘਰਾਂ ਦੀ ਵਸੀਹਤ ਬਣਾ ਕੇ ਲੋਹ ਲੰਗਰ ਦੇ ਨਾਮ ਕੀਤੀ ਅਤੇ ਉਤਰਾ ਅਧਿਕਾਰੀ ਬਾਬਾ ਰਣਜੀਤ ਸਿੰਘ ਜੀ ਨੂੰ ਥਾਪਿਆ। ਮਹਾਂਪੁਰਖਾਂ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਮਹਾਂਪੁਰਖਾਂ ਦੇ ਅਦੁਰੇ ਕਾਰਜਾਂ ਅਤੇ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਿਆ।

Khanda

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

ਲਿੰਕ

ਸੰਪਰਕ ਕਰੋ

  • ਭਾਈ ਨਾਜਰ ਸਿੰਘ – +91 94634 62740
  • ਭਾਈ ਬਲਵੀਰ ਸਿੰਘ – +91 82645 78342

ਪਤਾ

Copyright © 2025 Gurudwara Sant Ashram Narainsar Mohali. All Rights Reserved Developed By Jagjeet Singh